RiskyJatt.Com Logo

Baba Nanka Lyrics – Aadil Khan | New Punjabi Lyrics

Baba Nanka lyrics by Aadil Khan, Baba Nanka album mp3
Baba Nanka lyrics by Aadil Khan, The song belongs to the album Baba Nanka. Composed by Sunny Seven written by Harry Bholu Wala under Music Limitless released on 03 Feb 2025 in latest Punjabi Single Songs category.
Latest Punjabi Songs

Baba Nanka Lyrics

ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦੁਨੀਆਂ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰੁਲਦੇ
ਬਾਬਰਾਂ ਦੀ ਏਥੇ ਭਰਮਾਰ ਹੋ ਗਈ....×2

1.ਖੰਡੇ ਦੀਆਂ ਧਾਰਾਂ ਉਤੇ ਨੱਚਦੇ ਜੋ ਆਏ ਨੇ
ਖ਼ੈਬਰ ਦੇ ਦੱਰੇ ਤੀਕ ਝੰਡੇ ਵੀ ਚੜ੍ਹਾਏ ਨੇ
ਭੁੱਲ ਕੇ ਇਹ ਸੁਲਤਾਨ ਉਲ ਕੌਮ ਨੂੰ
ਰੀਲਾਂ ਉਤੇ ਵੇਖ ਲੈ ਨਚਾਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦੁਨੀਆਂ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰੁਲਦੇ
ਬਾਬਰਾਂ ਦੀ ਏਥੇ ਭਰਮਾਰ ਹੋ ਗਈ....× 2

2.ਆਖ ਮਰਦਾਨੇ ਤਾਈਂ ਛੇੜ ਫੇਰ ਤਾਰ ਵੇ
ਤੇਰੇ ਬਾਝੋਂ ਬਾਲੇ ਦੀ ਨਾ ਲੈਂਦਾ ਕੋਈ ਸਾਰ ਵੇ
ਆਪ ਮੁਹਾਰੀ ਹੋਈ ਫਿਰੇ ਦੁਨੀਆਂ
ਗੱਲ ਸਾਰੀ ਸਮਝੋਂ ਹੀ ਬਾਹਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦੁਨੀਆਂ ਬਿਮਾਰ ਹੋ ਗਈ....
ਤੈਨੂੰ ਜੋ ਪਿਆਰੇ ਲਾਲੋ ਵੇਖ ਰੁਲਦੇ
ਬਾਬਰਾਂ ਦੀ ਏਥੇ ਭਰਮਾਰ ਹੋ ਗਈ....×2

3. ਤੇਰੇ ਦਰ ਆਏ ਬਾਬਾ ਖ਼ੈਰ ਝੋਲੀ ਪਾ ਦਿਓ
ਆਖਦਾ ਸ਼ਿਰਾਜੀ ਮੇਰਾ ਬੇੜਾ ਬੰਨੇ ਲਾ ਦਿਓ
ਬਖ਼ਸ਼ੋ ਸਮੱਤ ਕਰੋ ਭਲਾ ਸਭ ਦਾ
ਸੱਜਣ ਠੱਗਾਂ ਦੀ ਕੱਠੀ ਡਾਰ ਹੋ ਗਈ
ਕਲਾ ਵਰਤਾ ਕੋਈ ਬਾਬਾ ਨਾਨਕਾ
ਸੋਚ ਪੱਖੋਂ ਦੁਨੀਆਂ ਬਿਮਾਰ ਹੋ ਗਈ
ਤੈਨੂੰ ਜੋ ਪਿਆਰੇ ਲਾਲੋ ਵੇਖ ਰੁਲਦੇ
ਬਾਬਰਾਂ ਦੀ ਏਥੇ ਭਰਮਾਰ ਹੋ ਗਈ....×
Back to mp3 song: Baba Nanka
Share This Song
Top Hits Music
← Back To Home
© 2026 RiskyJatt.Com